1. ਐੱਸ. ਡੀ. ਸਭਾ (ਰਜਿ.) ਬਰਨਾਲਾ ਆਪਣੇ ਖਿੱਤੇ ਚ ਸਿੱਖਿਆ ਸਮਾਜਿਕ ਅਤੇ ਸੱਭਿਆਚਾਰਕ ਖੇਤਰ ਵਿਚ ਬੀਤੇ 100 ਸਾਲਾਂ ਵਿਚ ਸਿਖਰਲਾ ਮੁਕਾਮ ਹਾਸਿਲ ਕਰ ਚੁੱਕੀ ਹੈ। ਐਸ. ਡੀ. ਸਭਾ ਦੇ ਅਦਾਰੇ ਪ੍ਰਧਾਨ ਡਾ. ਭੀਮ ਸੈਨ ਗਰਗ, ਚੇਅਰਮੈਨ ਸ੍ਰੀ ਸ਼ਿਵ ਦਰਸ਼ਨ ਕੁਮਾਰ ਸ਼ਰਮਾਂ, ਜਨਰਲ ਸਕੱਤਰ/ ਸਿੱਖਿਆ ਨਿਰਦੇਸ਼ਕ ਸ਼ਿਵ ਸਿੰਗਲਾ ਦੇ ਯੋਗ ਰਹਿਨਮਾਈ ਸਦਕਾ ਚਲਾਏ ਜਾ ਰਹੇ ਹਨ। ਸਭਾ ਦੁਆਰਾ ਐੱਸ. ਡੀ. ਹਾਈ ਸਕੂਲ, ਐੱਸ. ਡੀ. ਸੀਨੀਅਰ ਸੈਕੰਡਰੀ ਸਕੂਲ, ਐੱਨ, ਐੱਮ. ਐੱਸ. ਡੀ. ਸੀਨੀਅਰ ਸੈਕੰਡਰੀ ਸਕੂਲ, ਅਤੇ ਐੱਸ. ਐੱਸ. ਡੀ. ਕਾਲਜ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਪਾ ਰਿਹਾ ਹੈ। ਐੱਸ. ਐੱਸ. ਡੀ. ਕਾਲਜ (ਪੰਜਾਬੀ ਯੂਨੀਵਰਸਿਟੀ ਤੋ ਮਾਨਤਾ ਪ੍ਰਾਪਤ) ਸਾਲ 2008 ਵਿੱਚ ਇਲਾਕੇ ਦੀ ਪੁਰਜ਼ੋਰ ਮੰਗ ਤੇ ਸਥਾਪਿਤ ਕੀਤਾ ਗਿਆ। 10 ਸਾਲਾਂ ਤੇ ਅਰਸੇ ਦੌਰਾਨ ਇਹ ਕਾਲਜ ਨਾਂ ਕੇਵਲ ਸਿੱਖਿਆ ਦੇ ਖੇਤਰ ਵਿਚ ਯੂਨੀਵਰਸਿਟੀ ਦੀਆਂ ਪਹਿਲੀਆਂ ਕਤਾਰਾਂ ਵਿਚ ਸ਼ਾਮਿਲ ਹੋ ਗਿਆ ਹੈ। ਇਹ ਕਾਲਜ ਸ਼ਾਫ ਸੁਥਰੇ, ਖੁੱਲੇ ਡੁੱਲੇ, ਵਾਤਾਵਰਣ ਨਾਲ ਲਬਰੇਜ ਨੇੜੇ ਸੰਘੇੜਾ ਰੋਡ, ਤਰਕਸ਼ੀਲ ਚੌਕ ਕੋਲ ਸਥਾਪਿਤ ਹੈ। ਇਸ ਕਾਲਜ ਵਿੱਚ ਬੀ. ਏ., ਬੀ.ਸੀ.ਏ., ਬੀ.ਕਾਮ., ਪੀ.ਜੀ.ਡੀ.ਸੀ.ਏ., ਐਮ.ਐਸ.ਈ. ਆਈ. ਟੀ. (ਐਲ.ਈ) ਤੇ ਐਮ. ਏ. (ਪੰਜਾਬੀ) ਕੋਰਸ ਸਫ਼ਲਤਾ ਪੂਰਵਕ ਚੱਲ ਰਹੇ ਹਨ ਅਤੇ ਭਵਿੱਖ ਵਿੱਚ ਬੀ. ਐਸ. ਸੀ. (ਨਾਨ ਮੈਡੀਕਲ) ਫੈਸ਼ਨ ਡਿਜਾਇੰਨਗ ਥਿਏਟਰ ਐਡ. ਟੈਲੀਵਿਜਨ ਮਿਉਜਕ (ਵੋਕਲ) ਐਮ. ਏ (ਰਾਜਨੀਤੀ ਸ਼ਾਸ਼ਤਰ) ਯੂਨੀਵਰਸਿਟੀ ਤੋਂ ਪ੍ਰਵਾਨਿਤ ਕਰਵਾਉਣ ਲਈ ਅਪਲਾਈ ਕਰ ਦਿੱਤਾ ਗਿਆ ਹੈ।